ਪੰਜਾਬ (The Punjab Tidings) ਪਿੱਛਲੇ ਕੁੱਝ ਸਾਲਾਂ ਤੋਂ ਪੰਜਾਬ ਵਿੱਚ ਨਸ਼ਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ, ਜਿਸ ਕਰਕੇ ਪੰਜਾਬ ਵਿੱਚ ਨਵੀਂ ਬਣੀ ਕਾਂਗਰਸ ਸਰਕਾਰ ਨੇ ਜੁਲਾਈ ਵਿਚ ਫੈਸਲਾ ਲਿਆ ਕੇ ਹਰ ਸਰਕਾਰੀ ਮੁਲਾਜਿਮ ਦਾ ਡੋਪ ਟੈਸਟ ਹੋਵੇਗਾ ਪਰ ਕੁੱਝ ਕੁ ਸਰਕਾਰੀ ਮੁਲਜਮਾਂ ਤੇ ਕੁੱਝ ਅਕਾਲੀ ਕਾਂਗਰਸੀ ਲੀਡਰਾਂ ਵਲੋਂ ਡੋਪ ਟੈਸਟ ਕਰਵਾਇਆ ਗਿਆ ਤੇ ਇਹ ਮੁੱਦਾ ਇਥੇ ਹੀ ਠੱਪ ਕਰ ਦਿਤਾ ਪਰ ਕੁੱਝ ਦਿਨਾਂ ਤੋਂ ਇਹ ਮੁੱਦਾ ਫੇਰ ਭੱਖ ਰਿਹਾ ਹੈ ਪਰ ਇਸ ਵਾਰ ਮੁੱਦੇ ਵਿਚ ਨਵਾਂ ਹੀ ਮੋੜ ਆਇਆ ਹੈ। ਕੈਪਟਨ ਸਰਕਾਰ ਨੇ ਸਰਕਾਰੀ ਮੁਲਜਮਾਂ ਦਾ ਡੋਪ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਕੈਪਟਨ ਸਰਕਾਰ ਆਵਦੇ ਵਾਦਿਆਂ ਤੋਂ ਮੁਕਰਦੀ ਹੋਈ ਨਜ਼ਰ ਆ ਰਹੀ ਹੈ। ਚੋਣਾਂ ਤੋਂ ਪਹਿਲਾਂ ਵੀ ਪਾਵਨ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਕੈਪਟਨ ਅਮਰਿੰਦਰ ਗਿੱਲ ਨੇ ਇੱਕ ਹਫਤੇ ਵਿਚ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਦੀ ਸੋਂਹ ਖਾਦੀ ਸੀ ਪਰ ਕਿਸੇ ਖਿਲਾਫ਼ ਕੋਈ ਕਾਰਵਾਹੀ ਨਹੀਂ ਕੀਤੀ ਗਈ। ਕੈਪਟਨ ਗਿੱਲ ਨੇ ਭੋਲੀ ਭਾਲੀ ਜਨਤਾ ਨੂੰ ਗੁਮਰਾਹ ਕਰਨ ਲਈ ਇੱਕ ਹੋਰ ਵਾਧਾ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹਰ ਘਰ ਇਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰ ਬੇਰੋਜ਼ਗਾਰ ਪੰਜਾਬ ਵਿੱਚ ਹੋਰ ਜ਼ਿਆਦਾ ਵਧਦੀ ਹੋਈ ਸਾਫ਼ ਨਜ਼ਰ ਆ ਰਹੀ ਹੈ।
Post Top Ad
Responsive Ads Here
Today's Visitors
Thursday, 27 September 2018
Home
Unlabelled
ਡੋਪ ਟੈਸਟ ਕਰਵਾਉਣ ਤੋਂ ਕੈਪਟਨ ਸਰਕਾਰ ਨੇ ਕੀਤਾ ਇਨਕਾਰ
ਡੋਪ ਟੈਸਟ ਕਰਵਾਉਣ ਤੋਂ ਕੈਪਟਨ ਸਰਕਾਰ ਨੇ ਕੀਤਾ ਇਨਕਾਰ
Share This
About Roop Sandhu
Subscribe to:
Post Comments (Atom)
Post Bottom Ad
Responsive Ads Here
Author Details
I'm Punjabi Reporter. we upload Daily Truly News of Punjab and world wide news..
No comments:
Post a Comment