ਖੈਰ ਪੰਜਾਬੀ ਦੀ - ਪੰਜਾਬ ਦਾ 'ਸ਼ਰਫ' ਸੇਵਕ - The Punjab Tidings

ਸਤਿ ਸ਼੍ਰੀ ਅਕਾਲ ਦੋਸਤੋ ਇਸ website ਦੇ ਜ਼ਰੀਏ ਅਸੀਂ ਪੰਜਾਬ ਦੀ ਤੇ ਦੁਨੀਆਂ ਦੀ ਹਰ ਇਕ ਖ਼ਬਰ ਤੁਹਾਡੇ ਤਕ ਪਹੁੰਚਾਵਾਂਗੇ। ਜੇ ਤੁਸੀਂ ਚਾਹੁੰਦੇ ਹੋ ਦੇਸ਼ ਦੁਨੀਆਂ ਦੀ ਹਰ ਖ਼ਬਰ ਸਭ ਤੋਂ ਪਹਿਲਾਂ ਤਾਂ ਸਾਡੀ website ਤੇ Visit ਕਰਦੇ ਰਹਿਣਾ ਤੇ ਸਾਡਾ Facebook Page "The Punjab Tidings" ਵੀ Like ਕਰੋ ਤੇ ਸਾਡਾ Youtube Channel "The Punjab Tidings" ਵੀ Subscribe ਕਰੋ। ਧੰਨਵਾਦ

Breaking

Home Top Ad

Responsive Ads Here

Post Top Ad

Responsive Ads Here

Today's Visitors

Monday, 23 October 2017

ਖੈਰ ਪੰਜਾਬੀ ਦੀ - ਪੰਜਾਬ ਦਾ 'ਸ਼ਰਫ' ਸੇਵਕ


ਜਿਸ ਦਿਨ ਪੰਜਾਬੀ ਦੇ 'ਕਾਇਦੇ' ਦਾ 'ੳ' ਊਠ ਹੋ ਗਿਆ ਸੀ ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ 'ਅਗਲਿਆਂ' ਸ਼ੁਰੂਆਤ ਕਰਤੀ ਸੀ ਕਿਉਂਕਿ ਸਾਡੇ ਆਲੇ ਨਿਆਣੇ (ਸਾਡੇ ਸਣੇ) ਹਿੰਦੀ ਦੇ ਊਠ ਨੂੰ ਉੜਾ ਊਠ ਪੜੀ ਗਏ ਪਰ ਪੰਜਾਬੀ ਚ ਊਠ ਨੂੰ ਬੋਤਾ ਕਹਿੰਦੇ ਆ...
ਅੱਗੇ ਚੱਲੋ...ਕਹਿੰਦੇ 'ਮ' ਮੁਰਗਾ...ਪਰ ਪੰਜਾਬੀ ਚ ਤਾਂ ਕੁੱਕੜ ਹੁੰਦਾ,ਮੁਰਗਾ ਤਾਂ ਹਿੰਦੀ ਚ ਕਹਿੰਦੇ ਆ...
ਖੈਰ...ਹੋਰ ਅੱਗੇ ਚਲਦੇ...ਕਹਿੰਦੇ 'ਧ' ਧਨੁੱਸ਼...ਪਰ ਪੰਜਾਬੀ ਚ 'ਤੀਰ ਕਮਾਨ' ਹੁੰਦਾ... ਧਨੁੱਸ਼ ਤਾਂ ਹਿੰਦੀ ਚ ਕਹਿੰਦੇ
ਰੂਸ ਚ ਜੇ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਕਿ 'ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ.."
ਅਸੀਂ ਆਪਣੇ ਆਪ ਨੂੰ Modern ਕਹਾਉਣ ਦੇ ਚੱਕਰ ਚ ਮਾਂ ਬੋਲੀ ਭੁੱਲੀ ਜਾ ਰਹੇ...
ਪੰਜਾਬੀ ਦੇ 'ਭੈਣ' ਦੀ ਥਾਂ ਬੰਗਾਲੀ ਦਾ 'ਦੀਦੀ' ਚੱਕੀ ਫਿਰਦੇ...ਉਹ ਵੀ ਹੁਣ ਹੁਣ 'ਦੀ' ਰਹਿ ਗਿਆ...ਧੀ-ਪੁੱਤ ਦੀ ਥਾਂ ਬੇਟਾ-ਬੇਟੀ ਨੂੰ ਪ੍ਰਧਾਨ ਕੀਤਾ ਹੋਇਆ...
ਸਤਿ ਸ੍ਰੀ ਅਕਾਲ ਨੂੰ ਵੀ ਅਸੀਂ ਬੱਸ SSA ਜੋਗਾ ਕਰਤਾ...ਜਿਦਾਂ ਪੂਰਾ ਬੋਲਣ ਤੇ ਟੈਕਸ ਪੈਂਦਾ (ਹਾਲਾਂਕਿ ਇਹ ਸਤਿ ਸ੍ਰੀ ਅਕਾਲ ਉਸ ਅਕਾਲ ਦੀ ਸਦੀਵੀ ਹੋਂਦ ਨੂੰ ਪ੍ਰਗਟ ਕਰਦਾ ਹੈ)
ਸਾਡੇ ਪੰਜਾਬੀ ਦੇ ਅੱਖਰ ਘੱਟ ਵੀ ਹੋ ਰਹੇ ਤੇ ਛੋਟੇ ਵੀ...
....ਪਰ ਇਹ ਬਾਬੇ ਨਾਨਕ ਦੀ ਬੋਲੀ ਆ,ਬਾਬੇ ਫ਼ਰੀਦ ਦੀ ਬੋਲੀ ਆ,ਇਹਨੂੰ ਬੁੱਲੇ ਸ਼ਾਹ ਨੇ ਸਾਜਿਆ,ਇਹਨੂੰ ਅਫ਼ਜ਼ਲ ਅਹਿਸਾਨ ਰੰਧਾਵੇ ਨੇ ਪਿਆਰ ਕੀਤਾ,ਇਹਨੂੰ ਭਾਈ ਵੀਰ ਸਿੰਘ ਨੇ ਪ੍ਰਵਾਨ ਚੜਾਇਆ....
ਇਹਨੂੰ ਸਾਡੀਆਂ ਨਾਨੀਆਂ-ਦਾਦੀਆਂ ਨੇ ਬਾਤਾਂ ਦੇ ਰੂਪ ਵਿੱਚ ਸਾਡੇ ਖੂਨ ਵਿੱਚ ਪਰੋਇਆ ਹੋਇਆ...ਇਹ ਨੀਂ ਭੁੱਲ ਸਕਦੀ...ਕਦੇ ਵੀ ਨੀਂ...



    ~~~~~~~~~~~~~~~~~~~~~~~~~~~~~~~~~


ਰਹਾਂ ਪੰਜਾਬ 'ਚ ਤੇ ਯੂਪੀ ਵਿੱਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ...
ਮੈਂ ਪੰਜਾਬੀ ਪੰਜਾਬ ਦਾ 'ਸ਼ਰਫ' ਸੇਵਕ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ...


    ~~~~~~~~~~~~~~~~~~~~~~~~~~~~~~~~~~

Youtube Channel - The Punjab Tidings

~~~~~~~~~~~~~~~~~~~~~~~~~~~~~~~~~~

No comments:

Post a Comment

Post Bottom Ad

Responsive Ads Here

Pages