ਪੰਜਾਬ (The Punjab Tidings) ਪਿੱਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਅੰਗਰੇਜ ਪਰਿਵਾਰ ਦਾ ਇੱਕ ਛੋਟਾ ਬੱਚਾ ਮੂਲ ਮੰਤਰ ਸਾਹਿਬ ਦਾ ਪਾਠ ਉਚਾਰਣ ਕਰ ਰਿਹਾ ਹੈ। ਜਿਕਰਯੋਗ ਹੈ ਕਿ ਅੰਗਰੇਜ਼ ਆਪਣੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਉਂਦੇ ਹਨ ਕਿਉਂਕਿ ਇਸ ਤੋਂ ਪਹਿਲਾ ਵੀ ਕੁੱਝ ਵੀਡੀਓ ਤੇ ਫੋਟੋਆਂ ਸੋਸ਼ਲ ਮੀਡਿਆ ਤੇ ਸਾਂਝੀਆਂ ਕੀਤੀਆਂ ਗਈਆਂ ਸਨ ਜਿਸ ਵਿੱਚ ਅੰਗਰੇਜਾਂ ਨੇ ਅਮ੍ਰਿਤਪਾਨ ਕੀਤਾ ਹੋਇਆ ਹੈ ਤੇ ਸੀਸ ਤੇ ਸੋਹਣਾ ਦੁਮਾਲਾ ਸਜਾਇਆ ਹੋਇਆ ਹੈ। ਜਿਕਰਯੋਗ ਹੈ ਕਿ ਅੰਗਰੇਜ਼ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਨੂੰ ਧਾਰਨ ਕਰ ਰਹੇ ਹਨ ਪਰ ਓਥੇ ਹੀ ਬਾਹਰੀ ਸੱਭਿਆਚਾਰ ਵਿਚ ਧੱਸ ਰਹੇ ਸਿੱਖਾਂ ਦੇ ਬੱਚੇ ਸਿੱਖੀ ਤੋਂ ਤੇ ਸਿੱਖ ਇਤਿਹਾਸ ਤੋਂ ਵਾਂਝੇ ਹੋ ਰਹੇ ਹਨ।
ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੇ ਪੰਜਾਬੀਆਂ ਅੱਗੇ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਨਾਲ ਜੋੜ ਕੇ ਰੱਖਿਆ ਜਾਵੇ ਤਾਂ ਜੋ ਆਪਣੀਆਂ ਅਣਖਾਂ ਨੂੰ ਕਾਇਮ ਰੱਖਿਆ ਜਾਵੇ।
ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੇ ਪੰਜਾਬੀਆਂ ਅੱਗੇ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਨਾਲ ਜੋੜ ਕੇ ਰੱਖਿਆ ਜਾਵੇ ਤਾਂ ਜੋ ਆਪਣੀਆਂ ਅਣਖਾਂ ਨੂੰ ਕਾਇਮ ਰੱਖਿਆ ਜਾਵੇ।
No comments:
Post a Comment